ਜ਼ਬਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ਼ਬਤੀ [ਨਾਂਇ] ਕਬਜ਼ਾ ਕਰਨ ਦਾ ਭਾਵ; ਕੁਰਕੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜ਼ਬਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Confiscation_ਜ਼ਬਤੀ: ਜ਼ਬਤੀ ਦਾ ਮਤਲਬ ਹੈ ਡੰਨ ਦੇ ਤੌਰ ਤੇ ਨਿੱਜੀ ਸੰਪਤੀ ਦਾ ਸਰਕਾਰੀ ਖ਼ਜ਼ਾਨੇ ਲਈ ਨਮਿਤ ਲੈਣਾ। ਲੇਕਿਨ ਰਾਜਾ ਸਾਲਗ ਰਾਮ ਬਨਾਮ ਸੈਕ੍ਰੇਟਰੀ ਆਫ਼ ਸਟੇਟ ਫ਼ਾਰ ਇੰਡੀਆ (12 ਬੀ ਐਲ. ਆਰ 167) ਅਨੁਸਾਰ ਇਹ ਜ਼ਰੂਰੀ ਨਹੀਂ ਕਿ ਜ਼ਬਤੀ ਦਾ ਮਤਲਬ ਕਿਸੇ ਅਪਰਧ ਦੇ ਡੰਨ ਵਜੋਂ ਹੀ ਸੰਪਤੀ ਦਾ ਸਰਕਾਰੀ ਖ਼ਜ਼ਾਨੇ ਲਈ ਨਮਿਤਣ ਕੀਤਾ ਜਾਵੇ। ਜਦੋਂ ਇਸ ਸ਼ਬਦ ਦੀ ਵਰਤੋਂ ਉਸ ਭਾਵ ਵਿਚ ਕੀਤੀ ਜਾਵੇ ਤਾਂ ਉਸ ਦਾ ਮਤਲਬ ਜ਼ਰੂਰੀ ਤੌਰ ਤੇ ਇਹ ਨਹੀਂ ਹੁੰਦਾ ਕਿ ਜ਼ਬਤੀ ਦੁਆਰਾ ਸੰਪਤੀ ਹਾਸਲ ਕਰਨ ਦਾ ਅਧਿਕਾਰ ਅਪਰਾਧੀ ਦੀ ਦੋਸ਼-ਸਿੱਧੀ ਤੇ ਹਾਸਲ ਹੋਇਆ ਹੈ, ਸਗੋਂ ਇਹ ਸ਼ਬਦ ਉਦੋਂ ਵੀ ਵਰਤਿਆ ਜਾ ਸਕਦਾ ਹੈ ਜਦੋਂ ਕੋਈ ਸੰਪਤੀ ਦਾ ਰਾਜ ਦੇ ਕਾਰਜ (Act of State) ਦੁਆਰਾ ਸਰਕਾਰ ਲਈ ਨਮਿਤਣ ਕੀਤਾ ਜਾਂਦਾ ਹੈ।

       ਕੇਰਲ ਰਾਜ ਬਨਾਮ ਮਥਾਈ [ਆਈ ਐਲ ਆਰ (1961)1 ਕੇਰਲ 374] ਵਿਚ ਸਪਸ਼ਟ ਕੀਤਾ ਗਿਆ ਹੈ ਕਿ ਕਾਨਫ਼ਿਸਕੇਟ ਅਤੇ ਫ਼ੋਰਫ਼ੀਟ ਸਮਾਨਾਰਥਕ ਸ਼ਬਦ ਨਹੀਂ ਹਨ। ਕਾਨਫ਼ਿਸਕੇਸ਼ਨ ਕਿਸੇ ਅਪਰਾਧ ਲਈ ਦੰਡ ਦਾ ਭਾਗ ਨਹੀਂ ਹੈ, ਸਗੋਂ ਫ਼ੌਜਦਾਰੀ ਵਿਚਾਰਣਾਂ ਵਿਚ ਅਦਾਲਤ ਦੇ ਅੱਗੇ ਸੰਪਤੀ ਦੇ ਨਿਪਟਾਰੇ ਦੇ ਢੰਗਾਂ ਵਿਚੋਂ ਇਕ ਹੈ। ਕਾਨਫ਼ਿਸਕੇਸ਼ਨ ਵਾਂਗ ਫ਼ੋਰਫ਼ੀਚਰ ਫ਼ੌਜਦਾਰੀ ਵਿਚਾਰਣਾਂ ਵਿਚ ਅਦਾਲਤ ਅੱਗੇ ਆਈ ਸੰਪਤੀ ਦੇ ਨਿਪਟਾਰੇ ਦਾ ਢੰਗ ਨਹੀਂ ਹੈ ਸਗੋਂ ਸਜ਼ਾ ਦਾ ਇਕ ਮੰਨਿਆ ਹੋਇਆ ਰੂਪ ਹੈ। (ਵੇਖੋ ਭਾਰਤੀ ਦੰਡ ਸੰਘਤਾ ਦੀ ਧਾਰਾ 53)

       ਪੰਜਾਬੀ ਵਿਚ ਉਪਰੋਕਤ ਦੋਹਾਂ ਸ਼ਬਦਾਂ ਲਈ ਜ਼ਬਤੀ ਵਰਤਿਆ ਜਾਂਦਾ ਹੈ। ਅੰਗਰੇਜ਼ੀ ਦੇ ਉਨ੍ਹਾਂ ਦੋਹਾਂ ਸ਼ਬਦਾਂ ਦੇ ਅਰਥਾਂ ਵਿਚ ਕੀਤਾ ਗਿਆ ਨਿਖੇੜਾ ਕਾਇਮ ਰਖਣ ਲਈ ਕਾਨਫ਼ਿਸਕੇਸ਼ਨ ਲਈ ਜ਼ਬਤੀ ਅਤੇ ਫ਼ੋਰਫੀਚਰ ਲਈ ਦੰਡਕ ਜ਼ਬਤੀ ਰਖ ਲੈਣਾ ਉਚਿਤ ਹੋਵੇਗਾ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਜ਼ਬਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Forfeiture_ਜ਼ਬਤੀ: ਜ਼ਬਤੀ ਦਾ ਮਤਲਬ ਹੈ ਕਿਸੇ ਸੰਪਤੀ ਵਿਚ ਸਭ ਹਿੱਤਾਂ ਦਾ ਖੁਸ ਜਾਣਾ-ਸਟਰਾਊਡ।

       ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ਕਿਸੇ ਸੰਪਤੀ ਦੇ ਮਾਲਕ ਦੁਆਰਾ ਕਿਸੇ ਅਪਰਾਧ ਜਾਂ ਗ਼ੈਰਕਾਨੂੰਨੀ ਕੰਮ ਜਾਂ ਉਕਾਈ ਲਈ ਡੰਨ , ਜਿਸ ਦੁਆਰਾ ਉਹ ਉਸ ਸੰਪਤੀ ਅਤੇ ਉਸ ਤੇ ਹੱਕ ਉਸ ਤੇ ਖੁਹ ਲਿਆ ਜਾਂਦਾ ਹੈ ਅਤੇ ਹੋਰਨਾਂ ਨੂੰ ਦੇ ਦਿੱਤਾ ਜਾਂਦਾ ਹੈ।

       ਡੈਵਿਡ ਐਮ. ਵਾਕਰ ਦੇ ਆਕਸਫ਼ੋਰਡ ਕੰਪੈਨੀਅਨ ਟੂ ਲਾ ਅਨੁਸਾਰ ‘ਜ਼ਬਤੀ ਦਾ ਮਤਲਬ ਹੈ ਕਿਸੇ ਉਲਿਖਤ ਆਚਰਣ ਕਾਰਨ ਕਿਸੇ ਅਧਿਕਾਰ , ਸੰਪਤੀ ਜਾਂ ਵਿਸ਼ੇਸ਼ ਅਧਿਕਾਰ ਦਾ ਖੁਸ ਜਾਣਾ। ਕਾਨੂੰਨ ਦੇ ਕਈ ਨਿਯਮਾਂ ਦੁਆਰਾ ਇਹ ਇਕ ਡੰਨ ਦੇ ਤੌਰ ਤੇ ਮੁਕਰਰ ਹੈ’’।

       ਚੇਅਰਮੈਨ ਆਫ਼ ਦ ਬਾਂਕੁਰਾ ਮਿਉਂਸਪੈਲਿਟੀ ਬਨਾਮ ਲਾਲ ਜੀ ਰਾਜਾ (ਏ ਆਈ ਆਰ 1953 ਐਸ ਸੀ 248) ਅਨੁਸਾਰ ਜੇਕਰ ਮਾਲ ਤੋਂ ਵੰਚਤ ਕੀਤੇ ਜਾਣਾ ਡੰਨ ਦੇ ਤੌਰ ਤੇ ਜਾਂ ਅਪਰਾਧ ਲਈ ਜਾਂ ਬਚਨ ਬੰਧਨ-ਤੋੜਨ ਲਈ ਸਜ਼ਾ ਦੇ ਤੌਰ ਤੇ ਨ ਹੋਵੇ ਤਾਂ ਉਹ ਜ਼ਬਤੀ ਦੀ ਪਰਿਭਾਸ਼ਾ ਵਿਚ ਨਹੀਂ ਆਵੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.