ਕੋਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਹ (ਨਾਂ,ਪੁ) ਲਗ-ਪਗ ਸਵਾ ਮੀਲ ਪੈਂਡੇ ਦੀ ਲਮਾਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28397, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੋਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਹ [ਨਾਂਪੁ] ਲੰਬਾਈ ਦਾ ਇੱਕ ਮਾਪ, ਲਗਭਗ ਦੋ ਕਿੱਲੋਮੀਟਰ, ਲਗਭਗ ਸਵਾ ਮੀਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਹ. ਦੇਖੋ, ਕੋਸ ੧. “ਕੋਹ ਕਰੋੜੀ ਚਲਤ ਨ ਅੰਤ.” (ਵਾਰ ਆਸਾ) ੨ ਕ੍ਰੋਧ. ਗੁੱਸਾ. ਕੋਪ। ੩ ਫ਼ਾ ਪਰਬਤ. ਪਹਾੜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਹ, (ਪ੍ਰਾਕ੍ਰਿਤ : कोह; ਸੰਸਕ੍ਰਿਤ : कोथ=ਥੈਲਾ) \ ਪੁਲਿੰਗ : ਚਰਸਾ,ਬਾਰ, ਖੂਹ ਵਿਚੋਂ ਪਾਣੀ ਕੱਢਣ ਵਾਲਾ ਬੋਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-10-34-17, ਹਵਾਲੇ/ਟਿੱਪਣੀਆਂ:

ਕੋਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਹ, ਪੁਲਿੰਗ : ਕਰੋਧ

–ਕੋਹੀ, ਵਿਸ਼ੇਸ਼ਣ : ਕਰੋਧੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-10-35-02, ਹਵਾਲੇ/ਟਿੱਪਣੀਆਂ:

ਕੋਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਹ, (ਫ਼ਾਰਸੀ) \ ਪੁਲਿੰਗ : ਪਹਾੜ, ਪਰਬਤ

–ਕੋਹ ਸ਼ਿਕਨ, ਵਿਸ਼ੇਸ਼ਣ / ਪੁਲਿੰਗ : ਕੋਹਕਨ

–ਕੋਹਕਨ, ਵਿਸ਼ੇਸ਼ਣ / ਪੁਲਿੰਗ : ੧. ਪਹਾੜ ਪੁੱਟਣ ਵਾਲਾ; ੨. ਫਰਹਾਦ

–ਕੋਹ ਕਾਫ਼, ਪੁਲਿੰਗ : ਕਿੱਸਿਆਂ ਕਹਾਣੀਆਂ ਵਿੱਚ ਇੱਕ ਪਹਾੜ ਜੋ ਦੁਨੀਆ ਦੇ ਗਿਰਦ ਖਿਆਲ ਕੀਤਾ ਜਾਂਦਾ ਹੈ ਤੇ ਇਸ ਤੇ ਦਿਉ ਅਤੇ ਪਰੀਆਂ ਰਹਿੰਦੀਆਂ ਮੰਨੀਆਂ ਜਾਂਦੀਆਂ ਸਨ

–ਕੋਹ ਕਾਫ ਦੀ ਪਰੀ, ਇਸਤਰੀ ਲਿੰਗ : ਅਤੀ ਸੁੰਦਰ ਲੜਕੀ

–ਕੋਹ ਤੂਰ, ਪੁਲਿੰਗ : ਤੂਰ ਨਾਮਕ ਪਹਾੜ ਜਿਸ ਉਤੇ ਕਹਿੰਦੇ ਹਨ ਕਿ ਹਜ਼ਰਤ ਮੂਸਾ ਨੂੰ ਰੱਬ ਦੇ ਦਰਸ਼ਨ ਇੱਕ ਅੱਗ ਦੇ ਵੱਡੇ ਭਬਾਕੇ ਵਿੱਚ ਹੋਏ ਸਨ

–ਕੋਹੀ, ਵਿਸ਼ੇਸ਼ਣ : ਪਹਾੜੀ, ਪਹਾੜ ਵਿੱਚ ਰਹਿਣ ਵਾਲਾ

–ਕੋਹੀਆ, ਪੁਲਿੰਗ / (ਬਹੁ ਵਚਨ: ਕੋਹੀ) : ਪਹਾੜੀ ਲੋਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-10-35-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.