ਜਨਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਨਕ ਮਾਨੋ, ਜਿਵੇਂ ਕਿ- ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਵੇਖੋ ਜਨਕੁ ੩ ; ਰਾਜਾ ਜਨਕ ਨੇ- ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ। ਵੇਖੋ ਜਨਕੁ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜਨਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਨਕ : ਇਹ ਮਿਥਲਾ ਦਾ ਰਾਜਾ ਸੀ। ਜਦੋਂ ਇਸ ਤੋਂ ਪਹਿਲੇ ਰਾਜੇ ਨਾਮੀ ਦੀ ਜਾਨਸ਼ੀਨ ਤੋਂ ਬਿਨਾਂ ਮੌਤ ਹੋ ਗਈ ਤਾਂ ਰਿਸ਼ੀਆਂ ਨੇ ਉਸ ਦੇ ਸਰੀਰ ਨੂੰ ਰਗੜ ਕੇ ਉਸ ਵਿਚੋਂ ਇਕ ਰਾਜਕੁਮਾਰ ਪੈਦਾ ਕੀਤਾ, ਜਿਸ ਦਾ ਨਾਂ ਉਨ੍ਹਾਂ ਨੇ ਜਨਕ ਰੱਖਿਆ। ਇਸ ਸੀਤਾ ਦੇ ਪਿਤਾ ਰਾਜਾ ਜਨਕ ਤੋਂ ਵੀਹ ਪੀੜ੍ਹੀਆਂ ਪਹਿਲਾਂ ਹੋਇਆ ਸੀ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜਨਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਨਕ : ਇਹ ਵਿਦੇਹ ਦਾ ਰਾਜਾ ਤੇ ਸੀਤਾ ਦਾ ਪਿਤਾ ਸੀ, ਜੋ ਆਪਣੇ ਵਿਸ਼ਾਲ ਗਿਆਨ, ਸ਼ੁਭ ਕਾਰਜਾਂ ਤੇ ਪਵਿੱਤਰਤਾ ਕਾਰਨ ਬਹੁਤ ਪ੍ਰਸਿੱਧ ਸੀ। ਇਸ ਨੂੰ ਸ਼ੀਰ ਧਵਜ ‘ਹਲ ਦੇ ਝੰਡੇ ਵਾਲਾ’ ਵੀ ਕਹਿੰਦੇ ਹਨ ਕਿਉਂਕਿ ਇਸ ਦੀ ਪੁੱਤਰੀ ਸੀਤਾ, ਇਸ ਦੇ ਹੱਲ ਚਲਾਉਣ ਸਮੇਂ ਸਿਆੜ ਦੇ ਹੇਠੋਂ ਉਦੋਂ ਪੈਦਾ ਹੋਈ ਸੀ, ਜਦੋਂ ਰਾਜਾ ਸੰਤਾਨ ਦੀ ਪ੍ਰਾਪਤੀ ਲਈ ਯੱਗ ਕਰਨ ਵਾਸਤੇ ਧਰਤੀ ਵਾਹ ਰਿਹਾ ਸੀ। ਯਗਵਾਲਕਯ ਰਿਸ਼ੀ ਇਸ ਦਾ ਪ੍ਰੋਹਿਤ ਤੇ ਸਲਾਹਕਾਰ ਸੀ। ਇਸ ਨੇ ਬ੍ਰਾਹਮਣਾਂ ਦੇ ਵਿਖਾਵਿਆਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਤੇ ਪ੍ਰੋਹਿਤਾਂ ਦੇ ਦਖ਼ਲ ਤੋਂ ਬਿਨਾਂ ਯੱਗ ਕਰਨ ਦੇ ਅਧਿਕਾਰ ਨੂੰ ਦ੍ਰਿੜਾਇਆ। ਅਖ਼ੀਰ ਇਹ ਇਸ ਮਿਸ਼ਨ ਵਿਚ ਸਫ਼ਲ ਹੋ ਗਿਆ। ਇਹ ਆਪਣੇ ਪਵਿੱਤਰ ਤੇ ਨੇਕ ਜੀਵਨ ਕਾਰਨ ਬ੍ਰਾਹਮਣ ਬਣ ਗਿਆ ਤੇ ਇਸ ਦੀ ਗਿਣਤੀ ਰਾਜ-ਰਿਸ਼ੀਆਂ ਵਿਚ ਕੀਤੀ ਜਾਂਦੀ ਸੀ। ਆਖਿਆ ਜਾਂਦਾ ਹੈ ਕਿ ਇਸ ਨੇ ਤੇ ਇਸ ਦੇ ਪ੍ਰੋਹਿਤ ਯਗਵਾਲਕਯ ਨੇ ਹੀ ਬੁੱਧ ਧਰਮ ਲਈ ਰਾਹ ਤਿਆਰ ਕੀਤਾ ਸੀ।

          ਜਨਕ ਪਾਸ ਸ਼ਿਵ ਦਾ ਭਾਰੀ ਧਨੁੱਸ਼ ਸੀ। ਰਾਮ ਚੰਦਰ ਜੀ ਨੇ ਇਸ ਧਨੁੱਸ਼ ਨੂੰ ਤੋੜਨ ਦੀ ਸ਼ਰਤ ਪੂਰੀ ਕਰਕੇ ਸਵੰਬਰ ਵਿਚ ਸੀਤਾ ਜੀ ਨੂੰ ਵਰਿਆ ਸੀ।

          ਜਨਕ ਦੀ ਵਧੇਰੇ ਕਰਕੇ ਨੇਪਾਲੀ ਰਿਆਸਤ, ਵਿਦੇਹ ਅੱਜ ਦੇ ਉੱਤਰੀ ਬਿਹਾਰ ਦੀ ਤਿਰਹਟ ਡਵੀਜ਼ਨ ਵਿਚ ਹੈ। ਇਸ ਦੀ ਰਾਜਧਾਨੀ ਮਿਥਲਾ ਦਾ ਨਾਂ ਹੁਣ ਜਨਕਪੁਰਾ ਹੈ ਜੋ 12 ਵੀਂ ਤੋਂ 16 ਵੀਂ ਸਦੀ ਤੱਕ ਵਿੱਦਿਆ ਦਾ ਪ੍ਰਸਿੱਧ ਕੇਂਦਰ ਰਿਹਾ ਹੈ।

          ਹ. ਪੁ.––ਹਿੰ. ਵਿ. ਕੋ; ਹਿੰ. ਮਿ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.