ਆਕੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਕੜ (ਨਾਂ,ਇ) ਘੁਮੰਡ; ਅਭਿਮਾਨ; ਤਿੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਕੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਕੜ [ਨਾਂਇ] ਘਮੰਡ , ਅਭਿਮਾਨ, ਹੰਕਾਰ; ਅਕੜਾਅ, ਕਰੜਾਪਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਆਕੜ. ਸੰਗ੍ਯਾ—ਐਂਠ. ਮਰੋੜ । ੨ ਅਕੜਾਉ। ੩ ਪਟਿਆਲੇ ਤੋਂ ਸੱਤ ਕੋਹ ਉੱਤਰ ਵੱਲ ਤਸੀਲ ਸਰਹਿੰਦ , ਥਾਣਾ ਮੂਸੇਪੁਰ ਦਾ ਇੱਕ ਪਿੰਡ , ਜਿਸ ਵਿੱਚ ਨੌਮੇ ਸਤਿਗੁਰੂ ਪਧਾਰੇ ਹਨ. ਇਸ ਥਾਂ ਕੇਵਲ ਮੰਜੀ ਸਾਹਿਬ ਹੈ, ਹੋਰ ਇਮਾਰਤ ਕੁਝ ਨਹੀਂ. ਪਿੰਡ ਵੱਲੋਂ ੩੫ ਵਿੱਘੇ ਜ਼ਮੀਨ ਹੈ. ਪੁਜਾਰੀ ਨਿਰਮਲਾ ਸਿੰਘ ਹੈ. ਰੇਲਵੇ ਸਟੇਸ਼ਨ ਕੌਲੀ ਤੋਂ ਦੋ ਮੀਲ ਉੱਤਰ ਵੱਲ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਕੜ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਕੜ : ਪਟਿਆਲਾ ਜ਼ਿਲੇ ਦੇ ਧੁਰ ਅੰਦਰਲੇ ਹਿੱਸੇ ਦਾ ਇਕ ਪਿੰਡ ਜਿੱਥੇ ਗੁਰਦੁਆਰਾ ਨਿੰਮ ਸਾਹਿਬ ਨਾਮਕ ਇਤਿਹਾਸਿਕ ਅਸਥਾਨ ਹੈ। ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਏਥੇ ਪਧਾਰਨ ਦੀ ਯਾਦ ਦਿਵਾਉਂਦਾ ਹੈ। ਗੁਰੂ ਤੇਗ ਬਹਾਦਰ ਜੀ ਆਪਣੀਆਂ ਮਾਲਵੇ ਦੀਆਂ ਯਾਤਰਾਵਾਂ ਸਮੇਂ ਇਕ ਵਾਰ ਇਸ ਪਿੰਡ ਵਿਚ ਪਧਾਰੇ ਅਤੇ ਇਕ ਨਿੰਮ ਦੇ ਦਰਖ਼ਤ ਹੇਠ ਉਹਨਾਂ ਬਿਸਰਾਮ ਕੀਤਾ ਸੀ। ਇਹ ਨਿੰਮ ਦਾ ਦਰਖ਼ਤ ਅਜੇ ਵੀ ਮੌਜੂਦ ਹੈ। ਇਸ ਨਿੰਮ ਦੀਆਂ ਜਿਹੜੀਆਂ ਟਾਹਣੀਆਂ ਗੁਰਦੁਆਰੇ ਦੇ ਉੱਤੇ ਹਨ ਉਹਨਾਂ ਦੇ ਪੱਤੇ ਕੌੜੇ ਨਹੀਂ ਹਨ ਜਦੋਂ ਕਿ ਬਾਕੀ ਦੇ ਨਿੰਮ ਦੇ ਪੱਤੇ ਉਸੇ ਤਰ੍ਹਾਂ ਕੁਦਰਤੀ ਕੁੜੱਤਣ ਵਾਲੇ ਹਨ। ਇਹ ਚਮਤਕਾਰ ਗੁਰੂ ਤੇਗ ਬਹਾਦਰ ਜੀ ਨਾਲ ਜੁੜਿਆ ਹੋਇਆ (ਜਿਹਨਾਂ ਨੇ ਦੰਦ ਸਾਫ਼ ਕਰਨ ਲਈ ਇਹਨਾਂ ਟਹਿਣੀਆਂ ਵਿਚੋਂ ਇਕ ਦਾਤਣ ਲਈ ਸੀ)। 1924 ਤਕ ਇਥੇ ਇਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਜਿਸਨੂੰ ਮੰਜੀ ਸਾਹਿਬ ਕਿਹਾ ਜਾਂਦਾ ਸੀ ਪਰੰਤੂ 1924 ਤੋਂ ਪਿੱਛੋਂ ਏਥੇ ਇਕ ਵੱਡੀ ਇਮਾਰਤ ਬਣਾ ਦਿੱਤੀ ਗਈ। ਅਜੋਕੀ ਸਾਰੀ ਇਮਾਰਤ 1972 ਵਿਚ ਮੁਕੰਮਲ ਕੀਤੀ ਗਈ ਹੈ। ਪ੍ਰਕਾਸ਼ ਅਸਥਾਨ ਉਸ ਥਾਂ ਉੱਤੇ ਬਣਿਆ ਹੋਇਆ ਹੈ ਜਿਥੇ ਪਹਿਲਾਂ ਮੰਜੀ ਸਾਹਿਬ ਬਣਿਆ ਹੁੰਦਾ ਸੀ। ਇਸ ਦੇ ਉਪਰ ਪਹਿਲੀ ਮੰਜ਼ਲ ਤੇ ਗੁੰਬਦ ਵਾਲਾ ਇਕ ਕਮਰਾ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਕਮੇਟੀ ਦੁਆਰਾ ਕੀਤਾ ਜਾਂਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਆਕੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਕੜ, ਇਸਤਰੀ ਲਿੰਗ : ੧. ਅਕੜਾਉ, ਸਖ਼ਤ ਹੋਣ ਦਾ ਭਾਵ ਜਾਂ ਗੁਣ, ਕਰੜਾਪਣ; ੨. ਘੁਮੰਡ, ਅਭਿਮਾਨ, ਹੰਕਾਰ, ਤਿੜ, ਤੜਿੰਗ

–ਆਕੜ ਆਕੜ ਬਹਿਣਾ, ਮੁਹਾਵਰਾ : ਅਭਿਮਾਨ ਕਰਨਾ, ਲੋਕਾਂ ਦੇ ਸਾਹਮਣੇ ਆਪ ਨੂੰ ਵੱਡਾ ਦਰਸਾਉਣਾ, ਤੜ੍ਹਿੰਗਣਾ; ਤਿੜਨਾ

–ਆਕੜ ਜਾਣਾ, ਕਿਰਿਆ ਅਕਰਮਕ : ਸਖ਼ਤ ਹੋ ਜਾਣਾ, ਪੀਡਾ ਹੋ ਜਾਣਾ ਤਣ ਜਾਣਾ, ਸਰੀਰ ਦਾ ਸਰਦੀ ਨਾਲ ਸੁੰਨ ਹੋ ਜਾਣਾ ਜਾਂ ਮਰਨ ਪਿਛੋਂ ਤਣ ਜਾਣਾ, ਮੁਹਾਵਰਾ : ਹੰਕਾਰ ਜਾਣਾ, ਵਤੀਰਾ ਵਧੇਰਾ ਸਖ਼ਤ ਕਰ ਲੈਣਾ, ਨਾ ਮੰਨਣਾ

–ਆਕੜ ਪੈਣਾ, ਮੁਹਾਵਰਾ : ਅੰਦਰ ਆਕੜ ਭਰੀ ਜਾਣਾ, ਹੰਕਾਰ ਹੋ ਜਾਣਾ, ਹੰਕਾਰ ਭਰਿਆ ਵਰਤਾਉ ਕਰਨਾ, ਗੁਸਤਾਖ ਹੋ ਜਾਣਾ, ਮੁਕਾਬਲੇ ਨੂੰ ਤਿਆਰ ਹੋਣਾ

–ਆਕੜ ਬਹਿਣਾ, ਮੁਹਾਵਰਾ : ਆਕੀ ਹੋ ਜਾਣਾ, ਬਾਗ਼ੀ ਹੋ ਜਾਣਾ

–ਆਕੜ ਭੰਨ ਸੁੱਟਣਾ, ਆਕੜ ਭੰਨਣਾ, ਆਕੜ ਭੰਨ ਦੇਣਾ, ਮੁਹਾਵਰਾ : ਹੰਕਾਰ ਤੋੜਨਾ ਸਜਾ ਦੇ ਕੇ ਜਾਂ ਮਾਰ ਕੁੱਟ ਕੇ

–ਆਕੜ ਭੰਨਣਾ, ਕਿਰਿਆ ਅਕਰਮਕ : ਅੰਗੜਾਈ ਲੈਣਾ

–ਆਕੜ ਆਕੜ ਕੇ, ਕਿਰਿਆ ਵਿਸ਼ੇਸ਼ਣ : ਹੰਕਾਰ ਨਾਲ, ਗਰਬ ਨਾਲ, ਮਾਣ ਨਾਲ

–ਆਕੜ ਕੰਨ੍ਹਾਂ, ਵਿਸ਼ੇਸ਼ਣ / ਪੁਲਿੰਗ : ਆਕੜੀ ਹੋਈ ਧੌਣ ਵਾਲਾ, ਘੁਮੰਡੀ ਆਦਮੀ

–ਆਕੜ ਖਾਂ, ਵਿਸ਼ੇਸ਼ਣ / ਪੁਲਿੰਗ : ਅਭਿਮਾਨੀ, ਹੈਂਕੜੀ

–ਆਕੜਬਾਜ਼, ਵਿਸ਼ੇਸ਼ਣ / ਪੁਲਿੰਗ : ਘੁਮੰਡੀ

–ਆਕੜ ਭੰਨ, ਵਿਸ਼ੇਸ਼ਣ : ਆਕੜ ਨੂੰ ਤੋੜਨ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3144, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-12-04-46-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.