ਛੱਤੇਆਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੱਤੇਆਣਾ. ਜਿਲਾ ਫਿਰੋਜ਼ਪੁਰ, ਥਾਣਾ ਕੋਟਭਾਈ ਦਾ ਇੱਕ ਪਿੰਡ , ਜੋ ਮੁਕਤਸਰ ਤੋਂ ਦਸ ਕੋਹ ਪੂਰਵ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਜੀ ਦਾ ‘ਗੁਪਤਸਰ’ ਗੁਰਦ੍ਵਾਰਾ ਹੈ. ਦੇਖੋ, ਗੁਪਤਸਰ ਅਤੇ ਬਹਮੀਸ਼ਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੱਤੇਆਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਛੱਤੇਆਣਾ (ਪਿੰਡ): ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਗਿਦੜਬਾਹਾ ਨਗਰ ਤੋਂ 14 ਕਿ.ਮੀ. ਉੱਤਰ ਵਲ ਸਥਿਤ ਇਕ ਪਿੰਡ , ਜਿਥੇ ‘ਗੁਰਦੁਆਰਾ ਗੁਪਤਸਰ’ ਨਾਂ ਦਾ ਗੁਰੂ- ਧਾਮ ਹੈ। ਸਿੱਖ ਇਤਿਹਾਸ ਅਨੁਸਾਰ ਮੁਕਤਸਰ ਦੀ ਜੰਗ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਇਥੇ ਪਧਾਰੇ ਸਨ। ਇਥੇ ਹੀ ਬਰਾੜ ਜਾਤਿ ਦੇ ਸੈਨਿਕਾਂ ਨੇ ਯੁੱਧ ਵਿਚ ਪਾਏ ਯੋਗਦਾਨ ਦੀ ਤਨਖ਼ਾਹ ਅਥਵਾ ਮੁਆਵਜ਼ਾ ਚਾਹਿਆ ਸੀ , ਸਿਵਾਏ ਉਨ੍ਹਾਂ ਦੇ ਜੱਥੇਦਾਰ ਭਾਈ ਦਾਨ ਸਿੰਘ ਦੇ, ਜਿਸ ਨੇ ਗੁਰੂ ਜੀ ਤੋਂ ਸਿੱਖੀ ਦੀ ਯਾਚਨਾ ਕੀਤੀ ਸੀ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਜਾਇਆ। ਬਰਾੜ ਸੈਨਿਕਾਂ ਨੂੰ ਤਨਖ਼ਾਹ ਵੰਡਣ ਤੋਂ ਬਾਦ ਜੋ ਰਕਮ ਬਚੀ , ਉਸ ਨੂੰ ਗੁਰੂ ਜੀ ਨੇ ਉਥੇ ਹੀ ਦਬ ਦਿੱਤਾ। ਗੁਰੂ ਜੀ ਦੇ ਪ੍ਰਸਥਾਨ ਤੋਂ ਬਾਦ ਬਰਾੜਾਂ ਨੇ ਉਸ ਨੂੰ ਲੱਭਣ ਦਾ ਯਤਨ ਕੀਤਾ ਪਰ ਨਿਰਾਸ਼ ਹੀ ਰਹੇ। ਉਸ ਰਕਮ ਦੇ ਗੁਪਤ ਰਹਿਣ ਕਾਰਣ ਇਸ ਗੁਰੂ- ਧਾਮ ਦਾ ਨਾਂ ‘ਗੁਪਤਸਰ’ ਪ੍ਰਚਲਿਤ ਹੋਇਆ।

            ਰਵਾਇਤ ਅਨੁਸਾਰ ਉਥੇ ਇਕ ਟਿੱਬੇ ਉਤੇ ਰਹਿਣ ਵਾਲੇ ਇਬਰਾਹੀਮ ਨਾਂ ਦੇ ਫ਼ਕੀਰ ਨੇ ਵੀ ਗੁਰੂ ਜੀ ਤੋਂ ਅੰਮ੍ਰਿਤ ਛਕਿਆ। ਉਸ ਦਾ ਨਾਂ ਅਜਮੇਰ ਸਿੰਘ ਰਖਿਆ ਗਿਆ। ਇਸ ਗੁਰੂ-ਧਾਮ ਦੀ ਪ੍ਰਭਾਵਸ਼ਾਲੀ ਇਮਾਰਤ ਦੀ ਉਸਾਰੀ ਦਾ ਕੰਮ ਸੰਨ 1970 ਈ. ਵਿਚ ਸ਼ੁਰੂ ਕੀਤਾ ਗਿਆ। ਇਸ ਧਾਮ ਨਾਲ ਸਰੋਵਰ ਵੀ ਬਣਿਆ ਹੋਇਆ ਹੈ। ਇਸ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.