ਸੇਖਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੇਖਾ. ਰਾਜ ਪਟਿਆਲਾ , ਨਜਾਮਤ ਬਰਨਾਲਾ ਵਿੱਚ ਇੱਕ ਪਿੰਡ , ਜੋ ਮੂਲੋਵਾਲ ਤੋਂ ਪੰਜ ਕੋਹ ਪੱਛਮ ਹੈ ਅਤੇ ਰੇਲਵੇ ਸਟੇਸ਼ਨ ਸੇਖੇ ਤੋਂ ਇੱਕ ਮੀਲ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਦੋ ਗੁਰੁਦ੍ਵਾਰੇ ਹਨ. ਪਿੰਡ ਤੋਂ ਪੂਰਵ ਵੱਲ ਇੱਕ ਫਰਲਾਂਗ ਦੇ ਕਰੀਬ, ਜਿੱਥੇ ਗੁਰੂ ਸਾਹਿਬ ਨੇ ਡੇਰਾ ਕੀਤਾ. ਇਸ ਨਾਲ ਰਿਆਸਤ ਪਟਿਆਲੇ ਵੱਲੋਂ ਚਾਰ ਹਲ ਦੀ ਜ਼ਮੀਨ ਹੈ. ਪਿੰਡ ਤੋਂ ਪੱਛਮ ਵੱਲ ਕਰੀਬ ਅੱਧ ਮੀਲ ਤੇ ਕੇਵਲ ਮੰਜੀ ਸਾਹਿਬ ਹੈ. ਇਸ ਥਾਂ ਗੁਰੂ ਸਾਹਿਬ ਇੱਕ ਮਾਈ ਦਾ ਪ੍ਰੇਮ ਦੇਖਕੇ ਦੁੱਧ ਛਕਣ ਠਹਿਰ ਗਏ ਸਨ. ਇਸ ਗੁਰੁਦ੍ਵਾਰੇ ਨਾਲ ਰਿਆਸਤ ਵੱਲੋਂ ਦੋ ਹਲ ਦੀ ਜ਼ਮੀਨ ਹੈ। ੨ ਸ਼ੇਖ਼ ਨੂੰ ਸੰਬੋਧਨ. “ਸੇਖਾ ! ਅੰਦਰਹੁ ਜੋਰੁ ਛਡਿ.” (ਮ: ੩ ਵਾਰ ਬਿਹਾ) ੩ ਸੰ. ਸ਼ੇ੄. ਨਤੀਜਾ. ਫਲ. ਪਰਿਣਾਮ. “ਕਹਿਤ ਸੁਨਤ ਕਿਛੁ ਸਾਂਤਿ ਨ ਉਪਜਤ, ਬਿਨ ਵਿਚਾਰ ਕਿਆ ਸੇਖਾ?” (ਸਾਰ ਮ: ੫) ੪ ਸੰ. ਸ਼ੇ੄੠. ਦੇਵਤਾ ਨੂੰ ਚੜ੍ਹਾਈ ਹੋਈ ਵਸਤੁ. ਭੇਟ. ਪੂਜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੇਖਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੇਖਾ : ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਬਰਨਾਲਾ ਦੇ ਪੂਰਬ ਵਲ 11 ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਹੈ ਜਿੱਥੇ ਇਕ ਪੱਧਰੇ ਟਿੱਲੇ ਉੱਤੇ ਇਤਿਹਾਸਿਕ ਗੁਰਦੁਆਰਾ ‘ਗੁਰਦੁਆਰਾ ਸਾਹਿਬ ਗੁਰੂ ਸਰ ਪਾਤਸ਼ਾਹੀ ਨੌਵੀਂ` ਬਣਿਆ ਹੋਇਆ ਹੈ। ਸਥਾਨਿਕ ਪਰੰਪਰਾ ਅਨੁਸਾਰ, ਗੁਰੂ ਤੇਗ਼ ਬਹਾਦਰ ਜੀ 22 ਦਸੰਬਰ 1665 ਨੂੰ ਇਥੇ ਮੂਲੋਵਾਲ ਤੋਂ ਆਏ ਸਨ ਅਤੇ ਦੋ ਦਿਨਾਂ ਲਈ ਠਹਿਰੇ ਸਨ। ਉਹਨਾਂ ਦਿਨਾਂ ਵਿਚ ਇਸ ਟਿੱਬੇ ਦੇ ਆਲੇ-ਦੁਆਲੇ 22 ਪਿੰਡ ਸਨ, ਜਿਨ੍ਹਾਂ ਵਿਚ ਜਵੰਦਾ ਗੋਤ ਦੇ ਕਿਸਾਨ ਨਿਵਾਸ ਕਰਦੇ ਸਨ। ਉਹ ਸਾਰੇ ਬੈਰਾਗੀ ਸਾਧ, ਦੁਰਗਾ ਦਾਸ ਦੇ ਪੈਰੋਕਾਰ ਸਨ ਅਤੇ ਉਹਨਾਂ ਦੇ ਮੁਖੀ ਤਿਲੋਕਾ ਨੇ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਫਿਰ ਵੀ ਦੁਰਗੂ ਨਾਂ ਦੇ ਸਧਾਰਨ ਘਰ ਵਾਲੇ ਵਿਅਕਤੀ ਨੇ ਗੁਰੂ ਜੀ ਦੀ ਬੜੀ ਸ਼ਰਧਾਭਾਵ ਨਾਲ ਸੇਵਾ ਕੀਤੀ। ਜਦੋਂ ਗੁਰੂ ਤੇਗ਼ ਬਹਾਦਰ ਜੀ ਨੇ ਤਿਲੋਕੇ ਨੂੰ ਚਾਂਦੀ ਦੀਆਂ ਚੱਪਲਾਂ ਪਾਈ ਹੰਕਾਰ ਵਿਚ ਲੰਘਦੇ ਜਾਂਦੇ ਵੇਖਿਆ ਤਾਂ ਉਹਨਾਂ ਨੇ ਆਪਣੀ ਸੰਗਤ ਕੋਲੋਂ ਲੰਘਦੇ ਜਾਂਦੇ ਵਿਅਕਤੀ ਦੇ ਨਾਂ ਬਾਰੇ ਪੁੱਛਿਆ। ਉਹਨਾ ਨੇ ਉੱਤਰ ਦਿੱਤਾ ਕਿ ਇਹ ਜਵੰਦਿਆਂ ਦੇ 22 ਪਿੰਡਾਂ ਦਾ ਮੁਖੀ, ਤਿਲੋਕਾ ਹੈ। ਗੁਰੂ ਜੀ ਨੇ ਬਚਨ ਕਰੇ ਕਿ “ਇਸ ਵਿਚ ਸਿਆਣਪ ਦੀ ਘਾਟ ਹੈ"। ਤਿਲੋਕੇ ਨੂੰ ਜਲਦੀ ਹੀ ਆਪਣੀ ਗ਼ਲਤੀ ਦਾ ਇਹਸਾਸ ਹੋਇਆ ਅਤੇ ਕੱਟੂ ਪਿੰਡ ਵਿਖੇ, ਜਿਥੇ ਗੁਰੂ ਜੀ ਨੇ ਅਗਲਾ ਪੜਾਅ ਕਰਨਾ ਸੀ, ਉਥੇ ਆਪਣੀ ਭੈਣ ਦੇ ਰਾਹੀਂ ਗੁਰੂ ਜੀ ਕੋਲੋਂ ਆਪਣੀ ਗ਼ੁਸਤਾਖ਼ੀ ਦੀ ਮੁਆਫ਼ੀ ਮੰਗੀ

    ਟੋਭੇ ਦੇ ਨੇੜੇ ਟਿੱਲੇ ਉੱਤੇ ਬਣਿਆ ਯਾਦਗਾਰੀ ਥੜ੍ਹਾ ਸਮੇਂ ਨਾਲ ਗੁਰਦੁਆਰੇ ਵਿਚ ਤਬਦੀਲ ਹੋ ਗਿਆ ।ਛੰਨਾਂ ਦੇ ਸੰਤ ਕ੍ਰਿਪਾਲ ਸਿੰਘ ਵੱਲੋਂ ਉਸਾਰੀ ਗਈ ਵਰਤਮਾਨ ਇਮਾਰਤ ਦੀ ਆਧਾਰਸ਼ਿਲਾ 20 ਮਈ 1940 ਨੂੰ ਰੱਖੀ ਗਈ ਸੀ। ਇਸ ਗੁਰਦੁਆਰੇ ਵਿਚ ਇਕ ਹਾਲ ਕਮਰਾ ਹੈ ਜਿਸ ਵਿਚ ਚੌਰਸ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਅਤੇ ਤਿੰਨ ਪਾਸੇ ਵਰਾਂਡਾ ਹੈ। ਪ੍ਰਕਾਸ਼ ਅਸਥਾਨ ਦੇ ਉਪੱਰ ਕਮਲਨੁਮਾ ਗੁੰਬਦ ਬਣਿਆ ਹੋਇਆ ਹੈ। ਪੁਰਾਣੇ ਟੋਭੇ ਨੂੰ ਹੁਣ ਸਰੋਵਰ ਵਿਚ ਬਦਲ ਦਿੱਤਾ ਗਿਆ ਹੈ। ਇਸਦੇ ਕੋਲ ਗੁਰੂ ਕਾ ਲੰਗਰ ਬਣਿਆ ਹੋਇਆ ਹੈ। ਗੁਰਦੁਆਰੇ ਕੋਲ 25 ਏਕੜ ਜ਼ਮੀਨ ਹੈ ਅਤੇ ਇਸਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸਥਾਨਿਕ ਕਮੇਟੀ ਰਾਹੀਂ ਕਰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੇਖਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੇਖਾ (ਸੰਬੋ.। ਦੇਖੋ , ਸੇਖ ੧। ‘ਆ’ ਪ੍ਰਤੇ ਸੰਬੋਧਨ ਦਾ) ੧. ਹੇ ਸ਼ੇਖ! ੨. ਸਿਖ੍ਯਾ ਲੈਣ ਵਾਲਾ। ਯਥਾ-‘ਸੇਖਾ ਚਉਚਕਿਆ ਚਉਵਾਇਆ’।

ਦੇਖੋ, ‘ਚਉਚਕਿਆ’

੨. (ਸੰਸਕ੍ਰਿਤ ਸ਼ੇਖ਼=ਬਾਕੀ। ਵਿਸ਼ੇਖ਼=ਵਡਿਆਈ)* ੧. ਬਾਕੀ। ੨. ਵਿਸ਼ੇਸ਼ਤਾਈ ਭਾਵ ਵਡਿਆਈ। ਯਥਾ-‘ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾ’ ਬਿਨਾ ਭਰੋਸੇ ਤੋਂ ਬਾਕੀ ਕੀ ਰਹਿ ਜਾਂਦਾ ਹੈ ਯਾ ਭਰੋਸੇ ਬਿਨਾ ਕੀ ਵਡਿਆਈ ਹੈ ?

----------

* ਸ਼ੇਖੀ (=ਗੱਪ ਮਾਰਨੀ, ਵਡ੍ਯਾਈ ਕਰਨੀ) ਪੰਜਾਬੀ ਵਿਚ ਆਮ ਬੋਲਦੇ ਹਨ, ਇਹ ਅ਼ਰਬੀ ਤੋਂ ਆਇਆ ਪਦ ਹੈ, ਸ਼ੇਖ=ਵਡਾ। ਸ਼ੇਖੀ=ਵਡ੍ਯਾਈ। ਤੁਕ ਦਾ ਭਾਵ ਹੋਵੇਗਾ ਭਰੋਸੇ ਬਿਨ ਕਾਹਦੀ ਸ਼ੇਖੀ ਮਾਰਦੇ ਹੋ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੇਖਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੇਖਾ : ਇਹ ਪੰਜਾਬ ਰਾਜ ਦੇ ਜ਼ਿਲ੍ਹਾ ਸੰਗਰੂਰ ਦਾ ਇਕ ਪਿੰਡ ਹੈ ਜੋ ਮੂਲੋਵਾਲ ਤੋਂ ਪੰਜ ਕੋਹ (ਲਗਭਗ 12 ਕਿ. ਮੀ.) ਪੱਛਮ ਵਿਚ ਅਤੇ ਰੇਲਵੇ ਸਟੇਸ਼ਨ ਸੇਖਾ ਤੋਂ ਇਕ ਮੀਲ ਦੱਖਣ ਵਿਚ ਸਥਿਤ ਹੈ। ਇਸ ਥਾਂ ਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਦੋ ਗੁਰਦੁਆਰੇ ਹਨ। ਇਕ ਗੁਰਦੁਆਰਾ ਪਿੰਡ ਤੋਂ ਪੂਰਬ ਵੱਲ ਇਕ ਫਰਲਾਂਗ ਦੀ ਦੂਰੀ ਤੇ ਹੈ ਜਿਥੇ ਕਿ ਗੁਰੂ ਸਾਹਿਬ ਨੇ ਡੇਰਾ ਲਾਇਆ ਸੀ ਅਤੇ ਇਸ ਨਾਲ ਸਾਬਕਾ ਰਿਆਸਤ ਪਟਿਆਲਾ ਵਲੋਂ ਕਾਫ਼ੀ ਜ਼ਮੀਨ ਲੱਗੀ ਹੋਈ ਹੈ। ਪਿੰਡ ਤੋਂ ਪੱਛਮ ਵੱਲ ਅਧ ਮੀਲ ਦੇ ਲਗਭਗ ‘ਮੰਜੀ ਸਾਹਿਬ’ ਦੂਜਾ ਗੁਰਦੁਆਰਾ ਹੈ। ਇਸ ਥਾਂ ਗੁਰੂ ਸਾਹਿਬ ਇਕ ਮਾਈ ਦਾ ਪ੍ਰੇਮ ਦੇਖਕੇ ਦੁੱਧ ਛਕਣ ਠਹਿਰ ਗਏ ਸਨ। ਇਸ ਗੁਰਦੁਆਰੇ ਨਾਲ ਵੀ ਰਿਆਸਤ ਵਲੋਂ ਦੋ ਹਲ ਦੀ ਜ਼ਮੀਨ ਹੈ।

          ਹ. ਪੁ.––ਮ. ਕੋ. 227


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.